ਗੀਤ

ਕਿਉਂ ਮੈਂ ਗਾਵਾਂ ਅੱਜ ਕਰਮ ਦਾ ਗੀਤ, ਮੇਰੇ ਪਿਓ ਦੀ ਮੜ੍ਹੀ ਤੇਰੇ ਧਰਮ ਦਾ ਗੀਤ। ਸੱਤਾ ਦੀਆਂ ਲੀਕਾਂ ਮੇਰੇ ਭਰਾ ਨੂੰ ਖਾ ਗਈਆਂ, ਤਿੰਨ ਰੰਗਾਂ 'ਚ ਘਰ ਆਇਆ, ਸਰਹੱਦਾਂ ਦਾ ਵੀਰ।

ਤੇਰੇ ਖ਼ਾਕੀ ਜੋ ਕੁੱਤੇ ਨੇ, ਸਾਡੀ ਰਾਖੀ ਨੂੰ ਸੁੱਤੇ ਨੇ, ਪਰ ਧਰਨੇ ਤੇ ਬੈਠੇ ਇਹਨਾਂ, ਮੇਰੇ ਬਾਬੇ ਵੀ ਕੁੱਟੇ ਨੇ। ਕੀਰਨੇ ਤੇ ਧਾਵਾਂ ਵੀ, ਮੇਰੀ ਮਾਂ ਦੀਆਂ ਹਾਵਾਂ ਵੀ, ਸਾਡੇ ਹੱਕਾਂ ਦਾ ਕਤਲ, ਤੇਰੀ ਦਿੱਲੀ ਦੀ ਰੀਤ।

ਜਦੋਂ ਮਰਨੇ ਨੂੰ ਘੱਲਦਾ ਏਂ, ਉਦੋਂ ਸਾਡੇ ਵੱਲ ਦਾ ਏਂ, ਰੋਟੀ ਜਦ ਮੰਗੀਏ, ਤੂੰ ਧੂਹ-ਧੂਹ ਕੇ ਬਲ਼ਦਾ ਏਂ। ਸਾਡੇ ਘਰ ਜਿਨਾਂ ਜਾਲ਼ੇ ਨੇ, ਤੇਰੇ ਹੀ ਪਾਲ਼ੇ ਨੇ, ਸਾਨੂੰ ਗਿਰਝਾਂ ਵਾਂਗ ਚੂੰਡੇ, ਹੱਡ ਖਾਣਾ ਫ਼ਕੀਰ।

ਤੇਰੇ ਉੱਜੜੇ ਬਾਗ਼ ਵਕਾਰਾਂ ਦੇ, ਸਾਡੇ ਲਹੂ ਨਾਲ਼ ਤੂੰ ਸਿੰਜੇ ਨੇ, ਤੇਰੀ ਚੰਦਰੀ ਰੂਹ ਦੀਆਂ ਝਾਤਾਂ ਜੋ, ਹਲੇ ਪਹਿਲੇ ਜਖ਼ਮ ਵੀ ਪਿੰਡੇ ਨੇ। ਜ਼ਬਰ ਜ਼ੁਲਮ ਦੀਆਂ ਪੰਡਾਂ ਤੂੰ, ਨਿੱਤ ਬੰਨ੍ਹ ਬੰਨ੍ਹ ਕੇ ਘੱਲਦਾ ਏਂ, ਅਗਲਾ ਹੁਕਮ ਹੈ ਸਾਡੇ ਪੀਰ ਦਾ, ਹੱਥ ਲੈ ਲੈਣੀ ਸ਼ਮਸ਼ੀਰ।