ਹੁਣ ਪਰਵਾਨਾ ਜਲੇ ਕਿਉਂ ਸ਼ਮਾ ਦੇ ਲਈ,
ਸ਼ਮਾ ਵਿੱਚ ਹੁਣ ਓਹ ਲਾਟ ਨਾ ਰਹੀ,
ਬੰਦਗੀ ਕਰੇ ਕਿਉਂ ਕੋਈ ਸੱਚੇ ਰੱਬ ਦੀ,
ਰੱਬ ਵਿੱਚ ਵੀ ਕੋਈ ਸੱਚੀ ਬਾਤ ਨਾ ਰਹੀ…
ਸਮਾਂ ਆਉਣ ਤੇ ਲੇਆਉਂਦੀ ਸੀ ਜੋ ਸੁਨਿਹਰੀ ਸਵੇਰਾ,
ਮਾਂ ਵਰਗੀ ਓਹ ਚਾਨਣੀ ਰਾਤ ਨਾ ਰਹੀ,
ਹੁਣ ਰਾਤਾਂ ਲੰਮੇਰੀਆਂ ਨੇ ਤੇ ਹਨੇਰੀਆਂ ਨੇ,
ਕਿਸੀ ਦੁਆ ਵਿਚ ਕੋਈ ਕਰਾਮਾਤ ਨਾ ਰਹੀ…
ਰੱਬ ਗੁਲਾਮ ਹੋਇਆ ਹਥੀਂ ਕਾਫਰਾਂ ਦੇ,
ਰੱਬ ਤੱਕ ਪਹੁੰਚਦੀ ਮਜਲੂਮ ਦੀ ਹਾਕ਼ ਨਾ ਰਹੀ,
ਜਦੋਂ ਹਰ ਦਿਲ ਵਿਚ ਹੁੰਦਾ ਸੀ ਸੱਚੇ ਰੱਬ ਦਾ ਵਸੇਰਾ,
ਵਸਦੀ ਇਨਸਾਨਾਂ ਦੀ ਓਹ ਕਾਯਨਾਤ ਨਾ ਰਹੀ…