ਮਾਯੂਸ ਸਵੇਰ

ਕਿਉਂ ਉੱਠਾ ਹਾਂ ਅੱਜ ਮੈਂ ਮਾਯੂਸ ਸਵੇਰ ਲਈ,

ਨਮ ਅੱਖਾਂ ਦੇ ਪਰਛਾਵੇਂ ਮੇਨੂੰ ਖਾ ਕਿਉਂ ਨਾ ਗਏ…

ਕਿਉਂ ਚੀਸ ਜਿਹੀ ਉੱਠਦੀ ਏ ਤੈਨੂੰ ਮੁੜ ਬੁਲਾਉਣ ਲਈ,

ਤੇਰੇ ਇਸ਼ਕ ਦੇ ਨੁਮਾਇੰਦੇ ਤੇਰੇ ਰਾਹ ਕਿਉਂ ਨਾ ਪਏ।

ਸ਼ੋਰ ਜਿਹਾ ਸੁਣਦਾ ਏ ਕਿਉਂ ਤੇਰੇ ਬੁਲਾਉਣ ਦਾ,

ਝਰੋਖਿਆਂ ਦੇ ਵਿੱਚੋਂ ਚਿਹਰਾ ਦਿਸਦਾ ਕਿਉਂ ਨਹੀਂ…

ਮੁੱਖ ਉੱਤੇ ਲਾਣ ਲਈ ਹਜ਼ਾਰਾਂ ਘੜ ਲਏ,

ਦਿਲ ਉੱਤੇ ਲੱਗੇ ਜੋ, ਨਕਾਬ ਵਿਕਦਾ ਕਿਉਂ ਨਹੀਂ।