ਚਿਹਰੇ

ਹਸਦੇ, ਖੇਡ੍ਹਦੇ, ਗਿਰਦੇ ਰੋ ਪੈਂਦੇ,

ਮਾਯੂਸੀ ਜਿਹੀ ਵਿੱਚ ਰੁਕਦੇ, ਤੁਰ ਪੈਂਦੇ

ਉੱਚੇ ਉੱਠਦੇ, ਸ਼ੋਰ ਮਚਾਂਦੇ, ਸੁਣਦੇ, ਡਰ ਜਾਂਦੇ,

ਗਿਰਦੇ, ਕੁਰਲਾਂਦੇ, ਭੀੜ ਵਿੱਚ ਖੋ ਜਾਂਦੇ

ਆਪ ਵਿੱਚ ਹੀ ਗੁੰਮ, ਆਪ ਤੋਂ ਅਣਜਾਣ,

ਬਣਦੇ, ਢਹਿੰਦੇ, ਚੱਲੇ ਰਹਿੰਦੇ

ਥੱਲੇ ਤੱਕ ਕੇ ਖੁਸ਼ ਹੁੰਦੇ, ਉੱਤੇ ਤੱਕ ਕੇ ਮੁਰਝਾਂਦੇ,

ਭੁੱਲ ਜਾਂਦੇ, ਗੁਮਾਨ ਕਰਦੇ, ਆਪਣਾ ਅਕਸ ਨਾ ਪਛਾਣ ਪਾਂਦੇ